Analytify (Bug): Error fetching OAuth2 access token, message: 'invalid_grant' ਐਸ.ਐਸ.ਪੀ. ਵੱਲੋਂ ਪਟਿਆਲਾ ਪੁਲਿਸ ਦੇ ਚਾਰ ਮੁਲਾਜਮ ਬਰਤਰਫ਼ – Tej Channel
HOME NATIONAL NEWSPAPER PATIALA PUNJAB Silder STATES

ਐਸ.ਐਸ.ਪੀ. ਵੱਲੋਂ ਪਟਿਆਲਾ ਪੁਲਿਸ ਦੇ ਚਾਰ ਮੁਲਾਜਮ ਬਰਤਰਫ਼

  • ਜਲੰਧਰ ਦੇ ਪਾਦਰੀ ਨੂੰ ਲੁੱਟਣ ਦਾ ਮਾਮਲਾ: ਕੇਂਦਰੀ ਜੇਲ੍ਹ ‘ਚ ਬੰਦ ਸਨ ਚਾਰੇ ਮੁਲਾਜਮ

ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਦੇ 4 ਮੁਲਾਜਮਾਂ ਨੂੰ ਨੌਕਰੀ ਤੋਂ ਬਰਤਰਫ਼ (ਡਿਸਮਿਸ) ਕਰ ਦਿੱਤਾ ਹੈ। ਇਹ ਚਾਰੇ ਜਣੇ ਜਲੰਧਰ ਦੇ ਪਾਦਰੀ ਨੂੰ ਲੁੱਟਣ ਦੇ ਮਾਮਲੇ ‘ਚ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਹਨ। ਐਸ.ਐਸ.ਪੀ. ਨੇ ਇਨ੍ਹਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 311(2)(ਬੀ) ਤਹਿਤ ਨੌਕਰੀ ਤੋਂ ਬਰਖਾਸਤ ਕੀਤਾ ਹੈ।
ਐਸ.ਐਸ.ਪੀ ਵੱਲੋਂ ਨੌਕਰੀ ਤੋਂ ਬਰਖਾਸਤ ਕੀਤੇ ਗਏ ਇਨ੍ਹਾਂ ਚਾਰ ਮੁਲਾਜਮਾਂ ਵਿੱਚ ਸਥਾਨਕ ਰੈਂਕ ਵਾਲੇ 3 ਏ.ਐਸ.ਆਈ. ਅਤੇ ਇੱਕ ਹੌਲਦਾਰ ਸ਼ਾਮਲ ਹਨ। ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਨੰਬਰ 1131 ਲੋਕਲ ਰੈਂਕ ਏ.ਐਸ.ਆਈ. ਜੋਗਿੰਦਰ ਸਿੰਘ 3 ਫਰਵਰੀ 1992 ਨੂੰ ਨੌਕਰੀ ‘ਚ ਆਇਆ ਸੀ ਤੇ ਇਹ ਪੁਲਿਸ ਚੌਕੀ ਮਵੀ ਕਲਾਂ ਵਿਖੇ ਤਾਇਨਾਤ ਸੀ। ਇਸੇ ਤਰ੍ਹਾਂ ਪਟਿਆਲਾ ਨੰਬਰ 661 ਲੋਕਲ ਰੈਂਕ ਏ.ਐਸ.ਆਈ. ਰਾਜਪ੍ਰੀਤ ਸਿੰਘ 15 ਅਕਤੂਬਰ 2011 ਨੂੰ ਭਰਤੀ ਹੋਇਆ ਸੀ ਸਨੌਰ ਪੁਲਿਸ ਥਾਣੇ ਵਿਖੇ ਤਾਇਨਾਤ ਸੀ ਅਤੇ ਪਟਿਆਲਾ ਨੰਬਰ 2855 ਲੋਕਲ ਰੈਂਕ ਏ.ਐਸ.ਆਈ. ਦਿਲਬਾਗ ਸਿੰਘ 15 ਨਵੰਬਰ 1989 ਨੂੰ ਨੌਕਰੀ ‘ਚ ਆਇਆ ਸੀ ਤੇ ਇਹ ਸਾਂਝ ਕੇਂਦਰ ਪੁਲਿਸ ਥਾਣਾ ਸਿਵਲ ਲਾਇਨ ਵਿਖੇ ਤਾਇਨਾਤ ਸੀ।
ਐਸ.ਐਸ.ਪੀ ਨੇ ਦੱਸਿਆ ਕਿ ਪਟਿਆਲਾ ਨੰਬਰ 2007 ਹੌਲਦਾਰ ਅਮਰੀਕ ਸਿੰਘ 19 ਮਈ 1992 ਨੂੰ ਨੌਕਰੀ ‘ਚ ਆਇਆ ਸੀ। ਇਹ ਐਮ.ਐਚ.ਸੀ. ਸਿਵਲ ਲਾਇਨ ਵਿਖੇ ਤਾਇਨਾਤ ਸੀ। ਇਨ੍ਹਾਂ ਸਾਰਿਆਂ ਨੂੰ ਮਿਤੀ 10 ਅਗਸਤ ਨੂੰ ਜਾਰੀ ਹੋਏ ਹੁਕਮਾਂ ‘ਚ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।

Leave a Comment